Lines of ਘੋੜੀ ਤੇਰੀ ਅੰਬਰਸਰ ਦੀ / Ghori Teri Ambersar di on e akhabaar
You are here: Home >> Culture ਸਭਿਆਚਾਰ >> ਘੋੜੀ ਤੇਰੀ ਅੰਬਰਸਰ ਦੀ / Ghori Teri Ambersar di
Posted by: Rajinderpal Sandhu
in Culture ਸਭਿਆਚਾਰ, Ghodiaan ਘੋੜੀਆਂ
ਘੋੜੀ ਤਾਂ ਤੇਰੀ ਅੰਬਰਸਰ ਦੀ ਵੀਰਾ,
ਕਾਠੀ ਬਣੀ ਪਟਿਆਲੇ।
ਘੋੜੀ ਚੜ੍ਹਦੇ, ਕਾਠੀ ਕੱਸਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।
ਚੀਰਾ ਤਾਂ ਤੇਰਾ ਅੰਬਰਸਰ ਦਾ ਵੀਰਾ,
ਕਲਗ਼ੀ ਬਣੀ ਪਟਿਆਲੇ।
ਚੀਰਾ ਬੰਨ੍ਹਦੇ, ਕਲਗ਼ੀ ਸਜਾਉਂਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।
ਵਰਦੀ ਤਾਂ ਤੇਰੀ ਅੰਬਰਸਰ ਦੀ ਵੀਰਾ,
ਬਟਨ ਬਣੇ ਪਟਿਆਲੇ।
ਵਰਦੀ ਪਾਉਂਦੇ, ਬਟਨ ਲਾਉਂਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।
Tagged with: Culture ਸਭਿਆਚਾਰ Ghodiaan ਘੋੜੀਆਂ Lok Geet ਲੋਕ ਗੀਤ ਘੋੜੀ ਤੇਰੀ ਅੰਬਰਸਰ ਦੀ / Ghori Teri Ambersar di
Punjabi ghodiyan of ਘੋੜੀ ਤੇਰੀ ਅੰਬਰਸਰ ਦੀ / Ghori Teri Ambersar di , Folk presentation of Punjabi Culture.
Click on a tab to select how you’d like to leave your comment